ਪੈਰਿਸ, (ਏਜੰਸੀ) : ਤਿੱਬਤ ਦੀਆਂ ਪਹਾੜੀਆਂ ਵਿਚ ਮਿਲੇ ਆਦੀ ਮਾਨਵ ਦੇ ਜੀਵਾਸ਼ਮ ਨਾਲ ਇਹ ਸਾਬਤ ਹੁੰਦਾ ਹੈ ਕਿ ਮਨੁੱਖ ਜਾਤੀ ਕਾਫ਼ੀ ਪੁਰਾਣੇ ਸਮੇਂ ਤੋਂ ਉਚਾਈ ਵਾਲੀਆਂ ਥਾਵਾਂ 'ਤੇ ਰਹਿੰਦੀ ਸੀ। ਇਹ ਜਾਣਕਾਰੀ ਵਿਗਿਆਨੀਆਂ ਨੇ ਦਿਤੀ ਹੈ।
ਤਕਰੀਬਨ 1, 60, 000 ਸਾਲ ਪੁਰਾਣਾ ਇਹ ਜਬੜਾ ਦਖਣੀ ਸਾਈਬੇਰੀਆ ਦੇ ਬਾਹਰੀ ਇਲਾਕੇ ਵਿਚ ਮਿਲੇ ਅਪਣੀ ਤਰ੍ਹਾਂ ਦੇ ਪਹਿਲੇ ਡੇਨਿਨਸੋਵਨ ਮਨੁੱਖ ਪ੍ਰਜਾਤੀ ਨਾਲ ਜੁੜਿਆ ਹੋਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਇਸ ਗੱਲ ਨੂੰ ਸਮਝਣ ਵਿਚ ਅਹਿਮ ਸਾਬਤ ਹੋਵੇਗਾ ਕਿ ਅੱਜ ਦੇ ਆਧੁਨਿਕ ਸਮੇਂ ਦੀ ਮਨੁੱਖ ਜਾਤੀ ਨੇ ਘੱਟ ਆਕਸੀਜਨ ਦੀ ਸਥਿਤੀ ਵਿਚ ਵੀ ਜੀਵਨ ਬਤੀਤ ਕਰਨ ਦੀ ਮਾਹਰਤਾ ਅਪਣੇ ਅੰਦਰ ਕਿਵੇਂ ਵਿਕਸਤ ਕੀਤੀ। ਡੇਨਿਸੋਵਨਜ਼ ਇਕ ਖ਼ਤਮ ਪ੍ਰਜਾਤੀ ਜਾਂ ਜੀਨਸ ਹੋਮੋ ਵਿਚ ਆਦੀ ਮਾਨਵ ਦੀ ਉਪ ਪ੍ਰਜਾਤੀ ਹੈ। ਮੌਜੂਦਾ ਸਮੇਂ ਵਿਚ ਅਸਥਾਈ ਪ੍ਰਜਾਤੀ ਜਾਂ ਉਪ ਪ੍ਰਜਾਤੀ ਨੂੰ ਹੋਮੋ ਅਲਟੇਂਸੇਂਸਿਸ, ਹੋਮੋ ਸੇਪੀਅਨਜ਼ ਡੋਨੀਸੋਵਾ ਜਾਂ ਹੋਮੋ ਐਸਪੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।